ਅਕਾਲ ਯੂਨੀਵਰਿਸਟੀ ਦੇ ਐੱਨ.ਐੱਸ.ਐੱਸ ਵਿੰਗ ਵੱਲੋਂ ਗਾਂਧੀ ਜਯੰਤੀ ਦੇ ਮੌਕੇ ਇਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਯੂਨੀਵਰਸਿਟੀ ਦੇ ਵੱਖ ਵੱਖ ਵਿਭਾਗਾਂ ਦੇ ਸਾਰੇ ਵਿਦਿਆਰਥੀਆਂ ਅਤੇ ਪ੍ਰੋਫ਼ੈਸਰ ਸਾਹਿਬਾਨ ਨੇ ਏਕਲ ਵਰਤੋਂ ਭਾਵ ਇਕ ਵਾਰ ਪ੍ਰਯੋਗ ਹੋਣ ਵਾਲੀ ਪਲਾਸਟਿਕ ਉੱਤੇ ਰੋਕ ਲਾਉਣ ਦੀ ਸਰਕਾਰ ਦੀ ਨੀਤੀ ਨਾਲ ਪ੍ਰਤਿਬਧਤਾ ਜ਼ਾਹਿਰ ਕੀਤੀ। ਸਰਕਾਰ ਦੀ ਨੀਤੀ ਨਾਲ ਸਾਂਝ ਬਣਾਉਂਦਿਆਂ ਦੇਸ਼ ਨੂੰ ਪਲਾਸਟਿਕ ਪ੍ਰਦੂਸ਼ਨ ਤੋਂ ਮੁਕਤ ਕਰਨ ਹਿੱਤ ਸਾਰਿਆਂ ਨੇ ਸਹੁੰ ਵੀ ਚੁੱਕੀ। ਇਸ ਪ੍ਰੋਗਰਾਮ ਦੀ ਅਗਵਾਈ ਅਤੇ ਪ੍ਰਬੰਧ ਐੱਨ.ਐੱਸ.ਐੱਸ. ਵਿੰਗ ਦੇ ਪ੍ਰੋਗਰਾਮ ਅਫਸਰਾਂ ਡਾ. ਰਜਤ ਸਿੰਗਲਾ, ਡਾ.ਰਮਨਦੀਪ ਕੁਮਾਰ, ਡਾ.ਸੰਦੀਪ ਕੁਮਾਰ, ਡਾ.ਪਾਹੁਲਜੋਤ ਕੌਰ ਅਤੇ ਡਾ.ਇਬਾਦਤ ਖਾਨ ਦੁਆਰਾ ਕੀਤਾ ਗਿਆ। ਵਿਦਿਆਰਥੀਆਂ ਨੂੰ ਸਹੁੰ ਚੁਕਾਉਣ ਦੀ ਰਸਮ ਡਾ.ਇਬਾਦਤ ਖਾਨ ਨੇ ਨਿਭਾਈ। ਇਸ ਮੌਕੇ ਯੂਨੀਵਰਸਿਟੀ ਡੀਨ ਅਕਾਦਮਿਕ ਪ੍ਰੋ.ਐੱਮ.ਐੱਸ. ਜੌਹਲ ਨੇ ਵਿਦਿਆਰਥੀਆਂ ਨੂੰ ਪਲਾਸਟਿਕ ਦੇ ਬਹੁਪੱਖੀ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਇਆ। ਇਸ ਮੌਕੇ ਰਜਿਸਟਰਾਰ ਪ੍ਰੋ. ਸਵਰਨ ਸਿੰਘ ਵੀ ਹਾਜ਼ਰ ਰਹੇ